Feb 6, 2009

Biography Bhagat Namdev Ji

WELCOME TO

BABA NAMDEV SEWAK SOCIETY (REGD)
SARDAR NAGER, LUDHIANA-7

ਭਗਤ ਨਾਮਦੇਵ ਜੀ


ਆਪ ਜੀ ਦਾ ਜਨਮ ਪਿੰਡ ਨਰਸੀ ਬ੍ਰਾਹਮਣੀ ਜ਼ਿਲਾ ਸਤਾਰ ਸੂਬਾ ਬੰਬਈ ਵਿੱਚ ਕੱਤਕ ਸ਼ੁਦੀ 11, ਸੰਮਤ 1327 ਬਿਕ੍ਰਮੀ ਨੂੰ ਹੋਇਆ । ਆਪ ਦੀ ਮਾਂ ਦਾ ਨਾਮ ਗੋਨਾ ਬਾਈ ਅਤੇ ਪਿਤਾ ਦਾ ਨਾਮ ਸੇਠੀ ਅਤੇ ਜ਼ਾਤ ਛੀਂਬਾ ਸੀ । ਉਹ ਲੀੜੇ ਧੌਂਦੇ ਅਤੇ ਛਾਪਦੇ ਸੀ । ਸੇਠੀ ਜੀ ਬਹੁਤ ਹੀ ਨੇਕ ਪੁਰਸ਼ ਸਨ । ਉਹ ਸੱਚ ਬੋਲਦੇ ਅਤੇ ਦਸਾਂ ਨੌਹਾਂ ਦੀ ਕ੍ਰਿਤ ਕਮਾਉਂਦੇ ਸਨ । ਨੇਕ ਬਾਪ ਹੋਣ ਕਰਕੇ ਆਪ ਜੀ ਵੀ ਬਹੁਤ ਨੇਕ ਸੁਭਾ ਦੇ ਧਾਰਨੀ ਹੋਏ । ਆਪ ਵੀ ਸਾਧੂ ਸੰਗਤਾਂ ਕੋਲ ਬੈਠਦੇ ਅਤੇ ਭਗਤੀ ਵਿੱਚ ਲੀਨ ਰਹਿੰਦੇ ।
ਉਨਾਂ ਦੇ ਪਿੰਡ ਵਿੱਚ ਇੱਕ ਦੇਵਤੇ ਦਾ ਮੰਦਰ ਸੀ, ਜਿਸ ਨੂੰ ਵਿਰੋਭਾ ਦੇਵ ਦਾ ਮੰਦਰ ਆਇਖਆ ਜਾਂਦਾ ਸੀ । ਉਸ ਮੰਦਰ ਵਿੱਚ ਦੇਵਤੇ ਰੱਖੇ ਹੋਏ ਸਨ । ਆਪ ਜੀ ਉਥੇ ਜਾ ਕੇ ਬੈਠਦੇ ਤੇ ਭਜਨ ਕਰਦੇ ।ਉਹ ਭਜਨ ਗਾਉਂਣ ਲਗਦੇ ਤਾਂ ਦੇਵਤੇ ਵੀ ਭਜਨ ਗਾਉਂਣ ਲੱਗ ਪੈਂਦੇ । ਆਪ ਜੀ ਬਚਿਆਂ ਨਾਲ ਆਪ ਭਜਨ ਗਾਉਂਦੇ ਅਤੇ ਉਨਾਂ ਨੂੰ ਵੀ ਭਜਨ ਗਾਉਂਣ ਦੀ ਲਿਵ ਲਾਉਂਦੇ । ਸਾਰੇ ਉਸ ਨੂੰ ਸ਼ੁੱਭ ਬਾਲ ਆਖਦੇ ਅਤੇ ਇਸ ਕਾਰਨ ਸਾਰੇ ਲੋਕੀ ਉਨਾਂ ਨੂੰ "ਨਾਮ ਦੇਣ ਵਾਲਾ ਭਾਵ ਨਾਮਦੇਵ" ਪੁਕਾਰ ਕੇ ਆਖਣ ਲੱਗ ਪਏ । ਇਸ ਤਰਾਂ ਉਨਾ ਦਾ ਇਹ ਨਾਮ ਵੀ ਪੱਕ ਗਿਆ ਸੀ । ਸਮਾਂ ਪਾ ਕੇ ਆਪ ਜੀ ਵੈਰਾਗੀ ਤੇ ਸਾਧੂ ਸੁਭਾ ਦੇ ਹੋ ਗਏ । ਕੋਈ ਕਾਰ ਵਿਹਾਰ ਨਾ ਕਰਦੇ । ਆਪ ਜੀ ਸਦਾ ਹੀ ਪ੍ਰਭੂ ਭਗਤੀ ਵਿੱਚ ਲੀਨ ਬੈਠੇ ਰਹਿੰਦੇ ਅਤੇ ਕੰਮ ਕਾਰ ਕਰਦੇ ਵੀ ਪ੍ਰਭੂ ਦਾ ਜੱਸ ਗਾਉਂਦੇ ਰਹਿੰਦੇ ।
ਇੱਕ ਦਿਨ ਉਸਦੇ ਬਾਪ ਨੇ ਆਖਆ, "ਨਾਮਦੇਵ, ਬੇਟਾ ਕੋਈ ਕੰਮ ਕਰਿਆ ਕਰ, ਤੇਰੀ ਸ਼ਾਦੀ ਹੋ ਚੁੱਕੀ ਹੈ । ਕੰਮ ਕਾਰ ਤੋਂ ਬਿਨਾਂ ਇਸ ਦੁਨੀਆਂ ਵਿੱਚ ਝੱਟ ਲੰਘਾਉਂਣਾ ਮੁਸ਼ਕਲ ਹੋ ਜਾਂਦਾ ਹੈ । ਕ੍ਰਿਤ ਕਰਕੇ ਖਾਣਾ ਅਤੇ ਟੱਬਰ ਪਾਲਣਾ ਚਾਹੀਦਾ ਹੈ ।"
ਨਾਮਦੇਵ ਜੀ ਨੇ ਉØੱਤਰ ਦਿੱਤਾ, " ਪਿਤਾ ਜੀ ਸ਼ਾਦੀ ਤਾਂ ਤੁਸੀਂ ਕਰ ਦਿੱਤੀ ਹੈ ਮੇਰਾ ਤਾਂ ਮੁਹ ਉਸ ਪ੍ਰਮਾਤਮਾ ਨਾਲ ਹੈ । ਉਹ ਹਮੇਸ਼ਾ ਮੈਨੂੰ ਆਵਾਜ਼ਾ ਮਾਰਦੇ ਰਹਿੰਦੇ ਹਨ ਅਤੇ ਖਬਰਦਾਰ ਕਰਦੇ ਰਹਿੰਦੇ ਹਨ ਕਿ ਮੈਨੂੰ ਛੱਡ ਕੇ ਇਸ ਝੂਠੀ ਦੁਨੀਆਂ ਵਿੱਚ ਮੁਹ ਨਾ ਪਾਈ ।"
ਉਨਾ ਦੇ ਬਾਪ ਨੇ ਆਖਿਆ ਭਗਤੀ ਵੀ ਕਰ, ਭਗਤੀ ਕਰਨੀ ਕੋਈ ਮਾੜੀ ਨਹੀਂ ਹੈ । ਪਰ ਰੋਜ਼ੀ ਵੀ ਤਾਂ ਕਮਾਉਂਣੀ ਹੀ ਹੈ । ਭਗਵਾਨ ਰੋਜ਼ੀ ਵਿੱਚ ਬਰਕਤ ਪਾਏਗਾ ।
ਨਾਮਦੇਵ ਜੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ । ਉਸਦੀ ਧਰਮ ਸਪੁਤਨੀ ਜੀ ਦਾ ਨਾਮ ਰਾਜਾਬਾਈ ਸੀ, ਨਾਮਦੇਵ ਜੀ ਤਾਂ ਧਰਮ ਕਰਮ ਵਿੱਚ ਲੀਨ ਸਨ ਪਰ ਉਸਦੀ ਧਰਮ ਸੁਪਤਨੀ ਨੇ ਉਨਾਂ ਨੂੰ ਜ਼ੋਰ ਨਾਲ ਵਪਾਰ ਵਿੱਚ ਲਾ ਲਿਆ ਪਰ ਉਨਾ ਦਾ ਮਨ ਵਪਾਰ ਵਿੱਚ ਕਦੇ ਨਾ ਖੁੱਭਿਆ ਅਤੇ ਉਹ ਆਪਣੇ ਕੰਮ ਕਾਰ ਵਿੱਚ ਸਫਲ ਨਾ ਹੋ ਸਕੇ ।
ਅੱਜ ਕੱਲ ਜੋ ਗਣੇਸ਼ ਜੀ ਦੁੱਧ ਪੀਂਦੇ ਦਰਸਾਏ ਗਏ ਸਨ ਇਹ ਰੀਤ ਬਾਬਾ ਨਾਮਦੇਵ ਜੀ ਦੇ ਸਮੇਂ ਦੀ ਚੱਲੀ ਆਉਂਦੀ ਹੈ ਜਦ ਆਪ ਜੀ ਆਪਣੇ ਪਿਤਾ ਜੀ ਦੇ ਹੁਕਮ ਅਨੁਸਾਰ ਠਾਕਰਾਂ ਨੂੰ ਦੁੱਧ ਪਿਆਉਂਣ ਗਏ ਤਾਂ ਉਹ ਦੁੱਧ ਨਾ ਪੀਣ ਤਾਂ ਉਨਾਂ ਦੀ ਪ੍ਰੇਮਾਂ ਭਗਤੀ ਕਾਰਨ ਉਹ ਸਚਮੁਚ ਹੀ ਦੁੱਧ ਪੀਣ ਲੱਗ ਪਏ ਸਨ।
ਦੂਧ ਕਟੋਰੈ ਗਡਵੈ ਪਾਨੀ ।। ਕਪਲ ਗਾਇ ਨਾਮੈ ਦੁਹਿ ਆਨੀ ।।1।। ਦੂਧੁ ਪੀਉ ਗੋਬਿੰਦੇ ਰਾਇ ।। ਦੂਧੁ ਪੀਉ ਮੇਰੋ ਮਨੁ ਪਤੀਆਇ ।। ਨਾਹੀ ਤ ਘਰ ਕੋ ਬਾਪੁ ਰਿਸਾਇ ।।1 ।। ਰਹਾਉ ।। ਸੁਇਨ ਕਟੋਰੀ ਅੰਮ੍ਰਿਤ ਭਰੀ ।। ਲੈ ਨਾਮੈ ਹਰਿ ਆਗੈ ਧਰੀ ।। 2 ।।
ਠਾਕਰ ਦੁੱਧ ਪੀਣ ਆਏ ਤਾਂ ਆਪ ਜੀ ਨੂੰ ਪ੍ਰਭੂ ਦੇ ਦਰਸ਼ਨ ਹੋ ਗਏ । ਦਰਸ਼ਨਾਂ ਬਾਅਦ ਆਪ ਜੀ ਦੀ ਆਤਮਾ ਹੋਰ ਦੀ ਹੋਰ ਹੁੰਦੀ ਗਈ । ਬਾਬਾ ਨਾਮਦੇਵ ਜੀ ਦਾ ਨਗਰ ਵਿੱਚ ਜੱਸ ਹੋਣ ਲੱਗਾ । ਹੌਲੀ ਹੌਲੀ ਉਨਾਂ ਨੇ ਆਪਣੇ ਦੁਨੀਆਬੀ ਕੰਮਾਂ ਵਲੋਂ ਬਿਲਕੁਲ ਹੀ ਮੁੱਖ ਮੋੜ ਲਿਆ ।
ਫਿਰ ਆਪ ਜੀ ਪੁੰਡਰ ਪੁਰ ਵਿੱਚ ਬੀਠਲ ਭਗਵਾਨ ਨੂੰ ਰੁਝਾਇਆ ਅਤੇ ਬੀਠਲ ਜੀ ਨੇ ਵਰਦਾਨ ਦਿੱਤਾ ਜਦੋਂ ਵੀ ਯਾਦ ਕਰੇਂਗਾ ਤਾਂ ਅਸੀਂ ਤੇਰੀ ਸੇਵਾ ਵਿੱਚ ਹਾਜ਼ਰ ਹੋਵਾਂਗੇ । ਇਸ ਤਰਾਂ ਵਰਦਾਨ ਪਾਕੇ ਉਨਾਂ ਨੇ ਬੀਠਲ ਭਗਵਾਨ ਜੀ ਦਾ ਤੀਰਥ ਯਾਤਰਾ ਕਰਦਿਆਂ ਬਹੁਤ ਪਰਚਾਰ ਕੀਤਾ । ਆਪ ਜੀ ਮੱਥਰਾ, ਬਿੰਦਰਾਬਨ ਤੋਂ ਦਿਲੀ (ਹਸਤਨਾਪੁਰ) ਆ ਗਏ । ਉਸ ਸਮੇਂ ਦਿਲੀ ਉਤੇ ਤੁਰਕਾਂ ਦਾ ਰਾਜ ਸੀ । ਮਹੁੰਮਦ ਬਿਨ ਤੁਗਲਿਕ ਦਿੱਲੀ ਦਾ ਬਾਦਸ਼ਾਹ ਸੀ ਜੋ ਹਿੰਦੂ ਧਰਮ ਨਾਲ ਬਹੁਤ ੀਿਰਖਾ ਕਰਦਾ ਸੀ । ਆਪ ਜੀ ਦਾ ਜੱਸ ਸੁਣਕੇ ਉਸ ਨੇ ਆਪ ਜੀ ਨੂੰ ਕਿਲੇ ਅੰਦਰ ਬੁਲਾ ਲਿਆ ।
ਬਾਦਸ਼ਾਹ ਨੇ ਨਾਮਦੇਵ ਜੀ ਨੂੰ ਕੋਲ ਬੈਠਾ ਕੇ ਪੁੱਛਿਆ, "ਸੁਣਿਆਏਂ ਤੂੰ ਬਹੁਤ ਕਰਾਮਾਤੀ ਏਂ । ਖੁਦਾ ਤੇਰੇ ਆਖੇ ਲੱਗਦਾ ਹੈ । ਜੇ ਇਹ ਗੱਲ ਹੈ ਤਾਂ ਤੂੰ ਖੁਦਾ ਨੂੰ ਆਖ ਕਿ ਮੋਈ ਗਾਂ ਜੀਉਂਦੀ ਕਰੇ ।"
ਨਾਮਦੇਵ ਜੀ ਨੇ ਬਚਨ ਕੀਤਾ:
ਸੁਲਤਾਨੁ ਪੂਛੈ ਸੁਣ ਬੇ ਨਾਮਾ ।। ਦੇਖਉ ਰਾਮ ਤੁਮਾਰੇ ਕਾਮਾ ।। 1 ।। ਨਾਮਾ ਸੁਲਤਾਨੇ ਬਾਧਿਲਾ ।। ਦੇਖਉ ਹਰਿ ਬੀਠੁਲਾ ।। 1 ।। ਰਹਾਉ ।। ਬਿਸਮਿਲਿ ਗਊ ਦੇਹੁ ਜੀਵਾਇ ।। ਨਾਤੁਰ ਗਰਦਨਿ ਮਾਰਉ ਠਾਂਇ ।। (ਭੈਰਉ ਪੰਨਾਂ 1165)
ਨੀਵੀਂ ਜਾਤ ਕਾਰਨ ਇੱਕ ਵਾਰ ਆਪ ਜੀ ਨੂੰ ਪੰਡਤ ਮੰਦਰ ਵਿੱਚੋਂ ਬਾਹਰ ਕੱਢਣ ਲੱਗੇ ਤਾਂ ਤਾਂ ਆਪ ਜੀ ਦੀ ਪ੍ਰੇਮਾਂ ਭਗਤੀ ਵਿੱਚ ਗ੍ਰਸਿਆਂ ਬੀਠਲ ਭਗਵਾਨ ਆਪ ਆ ਗਏ ਅਤੇ ਜਿਥੇ ਆਪ ਜੀ ਬਿਰਾਜਮਾਨ ਸਨ ਉਥੇ ਦੇਹੁਰਾ ਹੀ ਫੇਰ ਕੇ ਲੈ ਆਏ ।
ਹਸਤ ਖੇਲਤ ਤੇਰੇ ਦੇਹੁਰੇ ਆਇਆ ।। ਭਗਤਿ ਕਰਤ ਨਾਮਾ ਪਕਰਿ ਉਠਾਇਆ ।। 1 ।। ਹੀਨੜੀ ਜਾਤਿ ਮੇਰੀ ਜਾਦਿਮ ਰਾਇਆ । ਛੀਪੇ ਕੇ ਜਨਮਿ ਕਾਹੇ ਕਉ ਆਇਆ ।। 1 ।। ਰਹਾਉ ।। ਲੈ ਕਮਲੀ ਚਲਿਓ ਪਲਟਾਇ ।। ਦੇਹੁਰਾ ਪਾਛੈ ਬੈਠਾ ਜਾਇ ।। 2 ।। ਜਿਉ ਜਿਉ ਨਾਮਾ ਹਰਿ ਗੁਣ ਉਚਰੈ ।। ਭਗਤ ਜਨਾਂ ਕਉ ਦੇਹੁਰਾ ਫਿਰੈ ।। 3 ।। 6 ।। (ਭੈਰਉ ਨਾਮਦੇਵ ਜੀ, ਪੰਨਾਂ 1164)
ਭਗਤ ਨਾਮਦੇਵ ਜੀ ਜਦ ਤੀਰਥ ਯਾਤਰਾ ਕਰਦੇ ਇੱਕ ਐਸੇ ਥਾਂ ਪੁੱਜੇ ਜਿਥੇ ਪਠਾਣਾਂ ਦਾ ਰਾਜ ਸੀ । ਉਸ ਵਕਤ ਪਠਾਣ ਹਿੰਦੂਆਂ ਕੋਲੋ ਬਹੁਤ ਵਗਾਰ ਕਰਾਉਂਦੇ ਸਨ । ਆਪ ਸੰਤਾਂ ਦੀ ਮੰਡਲੀ ਨੂੰ ਛੱਡਕੇ ਇੱਕ ਪਾਸੇ ਨੂੰ ਤੁਰ ਪਏ ਤਾਂ ਇੱਕ ਰੋਹਬ ਦਾਰ ਪਠਾਣ ਨੇ ਉਨਾਂ ਨੂੰ ਕਿਹਾ, " ਓਏ ਕਿਧਰ ਨੂੰ ਵਿਹਲਾ ਤੁਰਿਆ ਜਾਂਦੇ ਏਂ ? ਆਹ ਮੇਰੀ ਪੰਡ ਚੁੱਕੇ ਮੇਰੇ ਮਗਰ ਤੁਰ । ਆਪ ਜੀ ਉਸ ਦੀ ਪੰਡ ਚੱਕ ਕੇ ਉਸਦੇ ਮਗਰ ਤੁਰ ਪਏ । ਜਦ ਉਹ ਆਪਣੇ ਅੱਡੇ ਉØੱਪਰ ਪੁੱਜਿਆਂ ਤਾਂ ਆਪਣੇ ਨੌਕਰਾਂ ਨੂੰ ਕਹਿੰਦਾ ਕਿ ਫਕੀਰ ਦੇ ਸਿਰੋਂ ਪੰਡ ਲੁਹਾਓ । ਤਾਂ ਉਸਦੇ ਨੌਕਰ ਉਸਦੇ ਸਿਰੋਂ ਹੀ ਪੰਡ ਲਾਹੁਣ ਲੱਗੇ ਤਾਂ ਉਸ ਨੂੰ ਗਿਆਨ ਹੋਇਆ ਕਿ ਇਹ ਤਾਂ ਕੋਈ ਧਰਮੀ ਪੁਰਸ਼ ਹੈ । ਆਪ ਜੀ ਇਸ ਤਰਾਂ ਦੇ ਵਗਾਰੀ ਸਨ ।
ਹਲੇ ਯਾਰਾ ਹਲੇ ਯਾਰਾ ਕੁਸਿਖਬਰੀ ।। ਬਲਿ ਬਲਿ ਜਾਂਊ ਹਉ ਬਲਿ ਬਲਿ ਜਾਂਊ । ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ।। 1 ।। ( ਤਿਲੰਗ, ਪੰਨਾਂ 727)
ਤੀਰਥ ਯਾਤਰਾ ਕਰਦੇ ਆਪ ਬੀਕਾਨੇਰ ਦੇ ਥਲਾਂ ਵਿੱਚ ਕੈਲਾਵਤ ਜੀ ਦੇ ਅਸਥਾਨ ਉਤੇ ਪੁੱਜੇ । ਮਾਰੂਥਲ ਕਾਰਨ ਸੱਭ ਨੂੰ ਪਿਆਸ ਲੱਗੀ । ਸਾਰੀ ਭਗਤ ਮੰਡਲੀ ਇੱਕ ਖੁਹ ਕੋਲ ਪੁੱਜੀ ਜਿਸਦਾ ਸਾਰਾ ਹੀ ਪਾਣੀ ਸੁੱਕ ਚੁੱਕਾ ਸੀ । ਆਪ ਜੀ ਬੀਠਲ ਜੀ ਨੂੰ ਯਾਦ ਫੁਰਮਾਇਆ ਤਾਂ ਖੁਹ ਪਾਣੀ ਨਾਲ ਭਰ ਗਿਆ ।
ਆਪ ਤੀਰਥ ਯਾਤਰਾ ਕਰਦੇ ਮੰਡਲੀ ਸਮੇਤ ਮੁੜ ਪੁੰਡਰ ਪੁਰ ਪੁੱਜੇ ਜਿਥੇ ਆਪ ਜੀ ਆਪਣੇ ਆਪ ਨੂੰ ਬੀਠਲ ਜੀ ਦੇ ਚਰਨਾਂ ਵਿੱਚ ਹੀ ਬੈਠਾ ਲਿਆ । ਜਿਥੇ:
ਅਣਮੜਿਆ ਮੰਦਲੁ ਬਾਜੈ ।। ਬਿਨੁ ਸਾਵਣ ਘਨਹਰੁ ਗਾਜੈ ।। ਬਾਦਲ ਬਿਨੁ ਬਰਖਾ ਹੋਈ ।। ਜਉ ਤਤੁ ਬਿਚਾਰੈ ਕੋਈ ।। 1 ।।
ਪੁੰਡਰ ਪੁਰ ਦੇ ਕੋਲ ਚੰਦਰ ਭਗਾ ਨਦੀ ਵਗਦੀ ਹੈ । ਉਸ ਨਦੀ ਦੇ ਕਿਨਾਰੇ ਨਾਮਦੇਵ ਜੀ ਜਾ ਬੈਠਦੇ ਅਤੇ ਈਸ਼ਵਰ ਜੀ ਦੀ ਭਗਤੀ ਕਰਦੇ । ਇੱਕ ਦਿਨ ਕਿਸੇ ਨੇ ਆੀ ਕੇ ਅਖਿਆ ਕਿ ਨਾਮਦੇਵ ਜੀ ਤੁਸੀਂ ਛੇਤੀ ਘਰ ਚਲੋ । ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ । ਘਰ ਵਿੱਚ ਕੋਈ ਵੀ ਚੀਜ਼ ਬਾਕੀ ਨਹੀਂ ਬਚੀ ।
ਨਾਮਦੇਵ ਜੀ ਨੇ ਜੁਆਬ ਦਿੱਤਾ, " ਅੱਗ ਲਾਈ ਲਾਉਂਣ ਵਾਲੇ ਨੇ । ਮੇਰਾ ਘਰ ਕਾਹਦਾ । ਉਹਦਾ ਸੀ ਉਹਨੇ ਆਪਣਾ ਘਰ ਆਪੇ ਸਾੜ ਲਿਆ ਹੈ । ਮੈਂ ਕੀ ਆਖਾਂ ਉਹਨੂੰ । ਉਸਨੂੰ ਆਪਣੇ ਭਗਤਾਂ ਦਾ ਆਪ ਫਿਕਰ ਹੋਣਾ ਚਾਹੀਦਾ ਹੈ । ਲੋਕਾਂ ਦੇ ਜ਼ਹਰ ਲਾਉਂਣ ਤੇ ਉਹ ਜਦ ਘਰ ਵਾਪਸ ਆਏ ਤਾਂ ਉਹ ਬਚੀਆਂ ਹੋਈਆਂ ਚੀਜ਼ਾ ਨੂੰ ਵੀ ਅੱਗ ਵਿੱਚ ਸੁੱਟਣ ਲੱਗ ਪਏ । ਲੋਕਾਂ ਦੇ ਹਟਾਉਂਣ ਉØੱਪਰ ਵੀ ਉਹ ਨਾ ਟਲੇ ਅਤੇ ਆਖੀ ਗਏ ਆਹ ਵੀ ਲੈ ਜਾਹ ਇਹ ਵੀ ਤੇਰਾ ਹੈ ਇਹ ਵੀ ਤੇਰਾ ਹੈ ਇਸ ਤਰਾਂ ਕਹਿੰਦੇ ਗਏ ਅਤੇ ਘਰ ਦੀਆਂ ਚੀਜ਼ਾਂ ਨੂੰ ਅੱਗ ਦੇ ਹਵਾਲੇ ਕਰਦੇ ਗਏ । ਬੀਠਲ ਜੀ ਆਪ ਪ੍ਰਗਟ ਹੋ ਕੇ ਆਖਣ ਲੱਗੇ ਹੇ ਭਗਤਾਂ ਤੈਨੂੰ ਤਾਂ ਅੱਗ ਵਿੱਚ ਵੀ ਮੇਰਾ ਰੂਪ ਹੀ ਦਿਸਦਾ ਹੈ । ਨਾਮਦੇਵ ਜੀ ਨੇ ਜੁਆਬ ਦਿੱਤਾ," ਹੇ ਪ੍ਰਭੂ ! ਇਹ ਅੱਗ ਵੀ ਆਪ ਦੀ ਬਣਾਈ ਹੋਈ ਹੈ ਅਤੇ ਘਰ ਨੂੰ ਸਾੜ ਵੀ ਤੁਸੀਂ ਹੀ ਰਹੇ ਹੋ । ਇਹ ਆਪ ਦੀ ਹੀ ਸਾਰਾ ਖੇਲ ਹੈ । ਮੇਰਾ ਕੁੱਝ ਨਹੀਂ । ਆਪ ਜੋ ਜੀਅ ਚਾਹੁੰਦਾ ਕਰੀ ਜਾਓ ਅਤੇ ਆਪ ਰਾਤ ਨੂੰ ਇੱਕ ਰੁੱਖ ਥੱਲੇ ਜਾ ਕੇ ਸੌਂ ਗਏ ।
ਸਵੇਰ ਹੋਈ ਤਾਂ ਲੋਕ ਦੇਖ ਕੇ ਹੈਰਾਨ ਰਹਿ ਗਏ ਕਿ ਨਾਮਦੇਵ ਜੀ ਦਾ ਘਰ ਸੁਨਹਿਰੀ ਬਣਿਆ ਹੋਇਆ ਸੀ । ਕਿਸੇ ਨੇ ਐਸਾ ਘਰ ਪਹਿਲਾਂ ਕਦੇ ਨਹੀਂ ਸੀ ਵੇਖਿਆ । ਘਰ ਦਾ ਸਾਰਾ ਸਮਾਨ ਨਵਾਂ ਆ ਗਿਆ । ਉਥੇ ਸੜੇ ਹੋਏ ਘਰ ਦਾ ਨਾਮ ਨਿਸ਼ਾਨ ਵੀ ਬਾਕੀ ਨਹੀਂ ਸੀ । ਇਸ ਤਰਾਂ ਦਾ ਪਿਆਰ ਸੀ ਉਨਾਂ ਦਾ ਬੀਠਲ ਭਗਵਾਨ ਨਾਲ ।
ਅੰਤ ਵਿੱਚ ਆਪ ਅੱਸੀ ਸਾਲ ਦੀ ਆਯੂ ਵਿੱਚ 1407 ਬਿਕ੍ਰਮੀ ਨੂੰ ਪ੍ਰਲੋਕ ਸੁਧਾਰ ਗਏ ।।




No comments:

Post a Comment