Mar 4, 2011

ਨਗਰ ਕੀਰਤਨ








ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:)  ਸ਼ਿਵਪੁਰੀ ਰੋਡ ਵੱਲੋਂ ਸੰਤ ਸ਼ਰੋਮਣੀ ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ 18ਵੇਂ ਸਾਲਾਨਾ ਸਮਾਗਮ ਦੇ ਪਹਿਲੇ ਦਿਨ  ਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿਚ ਕਢੇ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ
ਬਾਬਾ ਨਾਮਦੇਵ ਭਵਨ ਵਿਜੇ ਨਗਰ ਤੋਂ ਸ਼ੁਰੂ ਹੋਇਆ ਜੋ ਸੰਤੋਖ ਨਗਰ , ਸ਼ਿਵਪੁਰੀ,ਸੇਖੇਵਾਲ ਤੋਂ ਹੁੰਦਾ ਹੋਇਆ ਸਰਦਾਰ ਨਗਰ ਵਿਖੇ ਸੰਪੰਨ ਹੋਇਆ। ਰਸਤੇ ਵਿਚ ਸੰਗਤਾਂ ਵੱਲੋਂ ਥਾਂ ਥਾਂ ਲੰਗਰ ਲਗਾਏ ਹੋਏ ਸਨ ਜਿਨ੍ਹਾਂ ਵਿਚ ਸਰਦਾਰ ਨਗਰ ਵੈਲਫੇਅਰ ਐਸੋਸੀਏਸ਼ਨ, ਸ਼ਿਵ ਸ਼ਕਤੀ ਮੰਦਿਰ, ਸੇਖੇਵਾਲ ਦੀ ਸੰਗਤ ਅਤੇ ਸ਼ਿਵਪੁਰੀ ਦੇ ਦੁਕਾਨਦਾਰਾਂ ਵੱਲੋਂ ਲਾਈਆਂ ਸਟਾਲਾਂ ਮੁਖ ਸਨ। ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਇਕ ਸੁੰਦਰ ਢੰਗ ਨਾਲ ਸਜੀ ਹੋਈ ਪਾਲਕੀ ਵਿਚ ਸੁਸ਼ੋਭਤ ਸੀ। ਨਗਰ ਕੀਰਤਨ ਦੇ ਅੱਗੇ ਸਕੂਲੀ ਬੱਚੇ, ਬੈਂਡ ਵਾਲੇ, ਗਤਕਾ ਪਾਰਟੀਆਂ ਅਤੇ ਟਰੈਕਟਰ ਟਰਾਲੀਆਂ ਵਿਚ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ।



No comments:

Post a Comment