ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵੱਲੋਂ ਹਰ ਸਾਲ ਦੀ ਤਰਾਂ ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ 20ਵੇਂ ਤਿੰਨ ਦਿਨਾ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਕੀਰਤਨ ਦਰਬਾਰ ਵਿਚ ਤਿੰਨੇ ਦਿਨ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲਿਆ ਵੱਲੋਂ ਦੀਵਾਨ ਸਜਾਏ ਗਏ।ਅੰਤਲੇ ਦਿਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਭੁਪਿੰਦਰ ਸਿੰਘ ਢੱਕੀ ਸਾਹਿਬ ਖਾਸੀ ਕਲਾਂ ਵਾਲਿਆਂ ਨੇ ਭਗਤ ਨਾਮਦੇਵ ਜੀ ਦੇ ਜੀਵਨ ਕਰਮ ਵਿਚੋਂ ਉਦਾਹਰਣਾਂ ਦਿੰਦੇ ਹੋਏ ਮਨੁਖ ਨੂੰ ਆਪਣੇ ਜੀਵਨ ਵਿਚ ਕਰਮ ਅਤੇ ਭਗਤੀ ਵਿਚ ਤਾਲਮੇਲ ਪੈਦਾ ਕਰਨ ਦੀ ਨਸੀਹਤ ਦਿਤੀ। ਭਾਰੀ ਬਰਸਾਤ ਹੋਣ ਦੇ ਬਾਵਜੂਦ ਸੁਸਾਇਟੀ ਵੱਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ।ਸਵੇਰੇ 9 ਵਜੇ ਤੋਂ 4 ਵਜੇ ਤੱਕ ਚੱਲੇ ਕੀਰਤਨ ਦਰਬਾਰ ਵਿਚ ਬਾਬਾ ਭੁਪਿੰਦਰ ਸਿੰਘ ਜੀ ਖਾਸੀ ਕਲਾਂ ਵਾਲੇ,ਗਿਆਨੀ ਹਰਜੀਤ ਸਿੰਘ ਜੀ,ਭਾਈ ਗੁਰਵਿੰਦਰ ਸਿੰਘ ਖਾਲਸਾ,ਭਾਈ ਨਵਜੋਤ ਸਿੰਘ ਨੂਰ,ਭਾਈ ਅਮਰੀਕ ਸਿੰਘ, ਬੀਬੀ ਮਨਦੀਪ ਕੌਰ ਖਾਲਸਾ ਅਤੇ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਸ਼ਾਮਲ ਹੋਏ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਸਭਾ ਦੇ ਪ੍ਰਧਾਨ ਸ. ਬਲਵੀਰ ਸਿੰਘ ਵੱਲੋਂ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸ. ਅਵਤਾਰ ਸਿੰਘ ਕੰਬੋਜ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਕੀਰਤਨ ਦਰਬਾਰ ਵਿਚ ਸਰਵ ਸ੍ਰੀ ਹਰੀਸ਼ ਬੇਦੀ, ਕੌਂਸਲਰ ਅਜੀਤ ਸਿੰਘ ਢਿਲੋਂ, ਮੋਹਨ ਸਿੰਘ,ਪਰਮਿੰਦਰ ਸਿੰਘ, ਪਿਆਰਾ ਲਾਲ, ਬਲਦੇਵ ਰਾਜ, ਅਜੀਤ ਸਿੰਘ ਜੱਸਲ, ਅਵਤਾਰ ਸਿੰਘ, ਦਰਸ਼ਨ ਸਿੰਘ,ਰੌਬਿਨ ਇੰਡਸਟਰੀ ਤੋਂ ਸ੍ਰੀ ਸੁਭਾਸ਼ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।ਸਾਰੇ ਸਮਾਗਮ ਨੂੰ ਸੁਸਾਇਟੀ ਦੀ ਵੈਬ ਸਾਈਟ ਤੇ ਨਾਲੋ ਨਾਲ ਪ੍ਰਸਾਰਿਤ ਵੀ ਕੀਤਾ ਗਿਆ।
20ਵੇਂ ਸਾਲਾਨਾ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਜੀ
No comments:
Post a Comment