Mar 2, 2014

ਸੁਸਾਇਟੀ ਵੱਲੋਂ ਤਿੰਨ ਦਿਨਾ ਕੀਰਤਨ ਦਰਬਾਰ 2014

ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵੱਲੋਂ ਆਯੋਜਤ 21ਵੇਂ ਤਿੰਨ ਦਿਨਾ ਕੀਰਤਨ ਦਰਬਾਰ ਦੇ ਅੰਤਲੇ ਦਿਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲਿਆਂ ਨੇ ਭਗਤ ਨਾਮਦੇਵ ਜੀ ਦੇ ਜੀਵਨ ਕਰਮ ਵਿਚੋਂ ਉਦਾਹਰਣਾਂ ਦਿੰਦੇ ਹੋਏ ਮਨੁਖ ਨੂੰ ਆਪਣੇ ਜੀਵਨ ਵਿਚ ਕਰਮ ਅਤੇ ਭਗਤੀ ਵਿਚ ਤਾਲਮੇਲ ਪੈਦਾ ਕਰਨ ਦੀ ਨਸੀਹਤ ਦਿਤੀ। ਉਨਾਂ੍ਹ ਨੇ ਸੰਤ ਦੇ ਫਲਸਫੇ ਦੀ ਵਿਆਖਿਆ ਕਰਦਿਆਂ ਅਖੌਤੀ ਸੰਤਾਂ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਿਰਫ ਨਾਮ ਨਾਲ ਸੰਤ ਲਗਾ ਲੈਣ ਨਾਲ ਹੀ ਕੋਈ ਸੰਤ ਨਹੀਂ ਹੋ ਜਾਂਦਾ ਸਗੋਂ ਸੰਤ ਨਾਮਦੇਵ ਵਾਂਗ ਆਪਣੇ ਵਿਚਾਰ ਅਤੇ ਕਰਮ ਕਰਨ ਨਾਲ ਹੀ ਸਹੀ ਸੰਤ ਹੋਇਆ ਜਾ ਸਕਦਾ ਹੈ।ਸੁਸਾਇਟੀ ਵੱਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ।ਇਸ ਮੌਕੇ ਪ੍ਰਸਿਧ ਵਿਦਵਾਨ ਭਾਈ ਕੁਲਵੰਤ ਸਿੰਘ ਨੇ ਸੁੰਦਰ ਢੰਗ ਨਾਲ ਬਾਬਾ ਨਾਮਦੇਵ ਜੀ ਦੇ ਜੀਵਨ ਤੇ ਰੌਸ਼ਨੀ ਪਾਈ।ਇਸ ਕੀਰਤਨ ਦਰਬਾਰ ਵਿਚ ਦੋ ਦਿਨ ਰਾਤ ਦੇ ਦੀਵਾਨ ਹੋਏ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਚੱਲੇ ਕੀਰਤਨ ਦਰਬਾਰ ਵਿਚ ਪੰਥ ਪ੍ਰਸਿਧ ਕੀਰਤਨੀ ਜੱਥੇ ਭਾਈ ਅਰਸ਼ਦੀਪ ਸਿੰਘ ਜੀ, ਗਿਆਨੀ ਪਰੇਮ ਸਿੰਘ ਜੀ ਪੱਲ੍ਹਾ, ਭਾਈ ਸਤਨਾਮ ਸਿੰਘ ਜੀ ਸਾਗਰ, ਭਾਈ ਰੇਸ਼ਮ ਸਿੰਘ ਜੀ, ਭਾਈ ਜਗਜੀਤ ਸਿੰਘ ਜੀ ਸਿਦਕੀ, ਭਾਈ ਜਸਵੰਤ ਸਿੰਘ ਜੀ, ਭਾਈ ਗੁਰਮੰਤਰ ਸਿੰਘ ਜੀ, ਬੀਬੀ ਰਾਜਵੰਤ ਕੌਰ ਜੀ ਅਤੇ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਸ਼ਾਮਲ ਹੋਏ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਤੇ ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਸਭਾ ਦੇ ਚੇਅਰਮੈਨ ਸ. ਪਵਿੱਤਰ ਸਿੰਘ,ਪ੍ਰਧਾਨ ਬਲਬੀਰ ਸਿੰਘ ਰਖਰਾ ਨੇ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਗੁਰੂ ਕਾ ਲੰਗਰ ਅਤੁੱਟ ਵਰਤਿਆ।

ਤਸਵੀਰਾਂ ਦੇਖਣ ਲਈ PHOTOS ਕਲਿੱਕ ਕਰੋ

No comments:

Post a Comment