ਲੁਧਿਆਣਾ- - ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵਲੋਂ ਆਯੋਜਤ 28ਵੇਂ ਕੀਰਤਨ ਦਰਬਾਰ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਅਮਰਜੀਤ ਸਿੰਘ ਗਾਲਬ ਖੁਰਦ ਵਾਲਿਆਂ ਨੇ ਭਗਤ ਨਾਮਦੇਵ ਜੀ ਦੇ ਜੀਵਨ ਕਰਮ ਵਿਚੋਂ ਉਦਾਹਰਣਾਂ ਦਿੰਦੇ ਹੋਏ ਮਨੁਖ ਨੂੰ ਆਪਣੇ ਜੀਵਨ ਵਿਚ ਕਰਮ ਅਤੇ ਭਗਤੀ ਵਿਚ ਤਾਲਮੇਲ ਪੈਦਾ ਕਰਨ ਦੀ ਨਸੀਹਤ ਦਿਤੀ। ਉਨਾਂ• ਨੇ ਸੰਤ ਦੇ ਫਲਸਫੇ ਦੀ ਵਿਆਖਿਆ ਕਰਦਿਆਂ ਅਖੌਤੀ ਸੰਤਾਂ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਿਰਫ ਨਾਮ ਨਾਲ ਸੰਤ ਲਗਾ ਲੈਣ ਨਾਲ ਹੀ ਕੋਈ ਸੰਤ ਨਹੀਂ ਹੋ ਜਾਂਦਾ ਸਗੋਂ ਸੰਤ ਨਾਮਦੇਵ ਵਾਂਗ ਆਪਣੇ ਵਿਚਾਰ ਅਤੇ ਕਰਮ ਕਰਨ ਨਾਲ ਹੀ ਸਹੀ ਸੰਤ ਹੋਇਆ ਜਾ ਸਕਦਾ ਹੈ।ਸੁਸਾਇਟੀ ਵਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ।ਸਵੇਰੇ 9 ਵਜੇ ਤੋਂ 3 ਵਜੇ ਤਕ ਚਲੇ ਕੀਰਤਨ ਦਰਬਾਰ ਵਿਚ ਪੰਥ ਪ੍ਰਸਿਧ ਕੀਰਤਨੀ ਜਥੇ ਭਾਈ ਅਰਸ਼ਦੀਪ ਸਿੰਘ ਜੀ, ਭਾਈ ਅਮਰਜੀਤ ਸਿੰਘ ਲੁਧਿਆਣਾ ਵਾਲੇ ਅਤੇ ਢਾਡੀ ਜੱਥਾ ਗੁਰਦਵਾਰਾ ਪ੍ਰਭ ਮਿਲਨੇ ਕਾ ਚਾਉ ਨੇ ਸੰਗਤਾਂ ਨੂੰ ਗੁਰਬਾਨੀ ਨਾਲ ਜੋਵਿਆ।ਸਭਾ ਦੇ ਪ੍ਰਧਾਨ ਬਲਬੀਰ ਸਿੰਘ ਰਖਰਾ ਨੇ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਸਕਤਰ ਦਵਿੰਦਰ ਸਿੰਘ ਸੇਖਾ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਗੁਰੂ ਕਾ ਲੰਗਰ ਅਤੁਟ ਵਰਤਿਆ।
Part-1
Part-2
Part-3
Part-4
Ist Day Akhand Path Sahib Start
No comments:
Post a Comment