ਬਾਬਾ ਨਾਮਦੇਵ ਸੇਵਕ ਸੁਸਾਇਟੀ, ਲੁਧਿਆਣਾ ਵੱਲੋਂ ਉਸਾਰੇ ਗਏ ਬਾਬਾ ਨਾਮਦੇਵ ਭਵਨ ਦਾ ਉਦਘਾਟਨ ਸ਼੍ਰੀ ਹਰੀਸ਼ ਬੇਦੀ (ਐਮ.ਐਲ.ਏ.) ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਅਜ ਸ਼ਾਮ ਸੁਸਾਇਟੀ ਵੱਲੋਂ ਬਾਬਾ ਨਾਮਦੇਵ ਭਵਨ ਸ਼ਿਵਪੁਰੀ ਵਿਚ ਕੀਤੇ ਇਕ ਸਮਾਗਮ ਵਿਚ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸੁਸਾਇਟੀ ਦੇ ਸਕੱਤਰ ਸ. ਦਵਿੰਦਰ ਸਿੰਘ ਸੇਖਾ ਨੇ ਸ੍ਰੀ ਹਰੀਸ਼ ਬੇਦੀ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਮੁਹੱਲਾ ਪ੍ਰਧਾਨ ਹਰੀਸ਼ ਕਤਿਆਲ ਨੇ ਮੁਹੱਲਾ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਬਾਰੇ ਵਿਸਥਾਰ ਨਾਲ ਦਸਿਆ।ਸ੍ਰੀ ਬੇਦੀ ਨੇ ਇਨ੍ਹਾਂ ਸਮਸਿਆਵਾਂ ਨਾਲ ਸਹਿਮਤ ਹੁੰਦਿਆਂ ਇਕ ਹਫਤੇ ਦੇ ਵਿਚ ਵਿਚ ਹੱਲ ਕਰਨ ਦਾ ਭਰੋਸਾ ਦਿੱਤਾ।ਆਪਣੇ ਸੰਬੋਧਨ ਵਿਚ ਸ੍ਰੀ ਹਰੀਸ਼ ਬੇਦੀ ਨੇ ਬਾਬਾ ਨਾਮਦੇਵ ਸੇਵਕ ਸੁਸਾਇਟੀ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸੁਸਾਇਟੀ ਦੇ ਸਾਲਾਨਾ ਸਮਾਗਮ ਵਿਚ ਵੀ ਹਾਜ਼ਰ ਹੋਏ ਸਨ।ਉਨ੍ਹਾਂ ਕਿਹਾ ਕਿ ਉਹ ਸੁਸਾਇਟੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਸੁਸਾਇਟੀ ਨੂੰ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਮਾਲੀ ਮਦਦ ਦੇਣ ਦਾ ਵੀ ਯਕੀਨ ਦੁਆਇਆ ਅਤੇ ਨਾਲ ਹੀ ਇਕ ਸੌ ਬਰਤਨਾਂ ਦੀ ਕਿੱਟ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ।ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਬਲਵੀਰ ਰਖਰਾ ਨੇ ਸ੍ਰੀ ਹਰੀਸ਼ ਬੇਦੀ ਅਤੇ ਹਾਜ਼ਰ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵ ਸ੍ਰੀ ਅਮਰ ਸਿੰਘ, ਜਰਨੈਲ ਸਿੰਘ, ਪਿਆਰਾ ਸਿੰਘ, ਬਲਦੇਵ ਸਿੰਘ ਮਘੇੜਾ, ਮਹਿੰਦਰ ਸਿੰਘ,ਪਰੇਮ ਰਿਸ਼ੀ, ਹਰਬੰਸ ਥਿਆਲੀਆ, ਪਰੇਮ ਸਿੰਘ, ਮਰਜਾਰਾ ਜੀ ਆਦਿ ਵੀ ਹਾਜ਼ਰ ਸਨ।
No comments:
Post a Comment