Dec 7, 2011

ਪਿਆਰਾ ਸਿੰਘ ਮਘੇੜਾ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ


ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ) ਲੁਧਿਆਣਾ ਦੇ ਜਨਰਲ ਸਕੱਤਰ ਅਤੇ ਮੋਢੀ ਮੈਂਬਰ ਸ. ਪਿਆਰਾ ਸਿੰਘ ਮਘੇੜਾ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਰਦਵਾਰਾ ਸਿੰਘ ਸਭਾ ਸੇਖੇਵਾਲ, ਲੁਧਿਆਣਾ ਵਿਖੇ ਅਜ 7 ਦਸੰਬਰ ਦਿਨ ਬੁਧਵਾਰ ਨੂੰ ਹੋਇਆ ਜਿਸ ਵਿਚ ਵਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਭਾਈ ਭੁਪਿੰਦਰ ਸਿੰਘ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਦਾ ਗਾਇਣ ਕੀਤਾ ਗਿਆ ਅਤੇ ਭਾਈ ਭੋਲਾ ਸਿੰਘ ਵੱਲੋਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਗੁਰਦਵਾਰੇ ਵਿਚ ਇਕੱਤਰ ਹੋਈ ਸੰਗਤ ਨੂੰ ਕੌਂਸਲਰ ਰਣਜੀਤ ਢਿਲੋਂ, ਕੌਂਸਲਰ ਹਰਬੰਸ ਲਾਲ ਫੈਂਟਾ, ਬਲਵਿੰਦਰ ਗਰੇਵਾਲ, ਕਰਤਾਰ ਸਿੰਘ ਗਰੀਬ, ਹਰੀਸ਼ ਤਨੇਜਾ ਨੇ ਸੰਬੋਧਿਤ ਹੁੰਦਿਆਂ ਪਿਆਰਾ ਸਿੰਘ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਸ. ਬਲਵੀਰ ਸਿੰਘ ਰਖਰਾ ਨੇ ਪਿਆਰਾ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਿਆਰਾ ਸਿੰਘ ਸੁਸਾਇਟੀ ਦੀ ਰੀੜ੍ਹ ਦੀ ਹੱਡੀ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਸੁਚੱਜੀ ਪਾਲਣਾ ਦੇ ਨਾਲ ਸਮਾਜ ਵਿਚ ਵੀ ਆਪਣਾ ਪੂਰਾ ਯੋਗਦਾਨ ਪਾਇਆ।ਇਸ ਮੌਕੇ ਕਈ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਸਪੁਤਰ ਨੂੰ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ।ਮੰਚ ਸੰਚਾਲਨ ਸ. ਕੁਲਦੀਪ ਸਿੰਘ ਗੁਲਾਟੀ ਵੱਲੋਂ ਕੀਤਾ ਗਿਆ। 


No comments:

Post a Comment