Apr 5, 2015

ਸੁਸਾਇਟੀ ਵੱਲੋਂ ਮਰਾਠੀ ਸਾਹਿਤ ਸੰਮੇਲਨ ਵਿਚ ਸ਼ਿਰਕਤ

ਮਰਾਠੀ ਸਮਾਜ ਵੱਲੋਂ ਆਯੋਜਿਤ ਕੀਤੇ ਤਿੰਨ ਦਿਨਾਂ 88ਵੇਂ ਮਰਾਠੀ ਸਾਹਿਤ ਸੰਮੇਲਨ ਵਿਚ ਸ਼ਿਰਕਤ ਕਰਨ ਲਈ 4 ਅਪ੍ਰੈਲ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਦੀ ਇਕ ਟੀਮ ਪਿੰਡ ਘੁਮਾਣ ਗਈ।ਇਸ ਟੀਮ ਵਿਚ ਸਰਵ ਸ੍ਰੀ ਬਲਵੀਰ ਸਿੰਘ ਰਖਰਾ, ਦਵਿੰਦਰ ਸਿੰਘ ਸੇਖਾ, ਹਰਬੰਸ ਥਿਆਲੀਆ, ਜਰਨੈਲ ਸਿੰਘ, ਪ੍ਰੇਮ ਸਿੰਘ ਅਤੇ ਦਰਬਾਰਾ ਸਿੰਘ ਸ਼ਾਮਲ ਸਨ। ਟੀਮ ਨੇ ਉਸ ਦਿਨ ਚੱਲੇ ਸਾਰੇ ਸਮਾਗਮਾਂ ਵਿਚ ਹਿੱਸਾ ਲਿਆ ਅਤੇ ਪ੍ਰਦਰਸ਼ਨੀਆਂ ਨੂੰ ਦੇਖਿਆ।ਟੀਮ ਨੇ ਮਰਾਠੀ ਨਾਮਦੇਵ ਸਾਹਿਤ ਸੰਮੇਲਨ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦੀ ਇਸ ਉਦਮ ਲਈ ਭਰਪੂਰ ਪ੍ਰਸੰਸਾ ਵੀ ਕੀਤੀ। 

PHOTOS

No comments:

Post a Comment