ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਲੁਧਿਆਣਾ ਵੱਲੋਂ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ। ਬਾਬਾ ਨਾਮਦੇਵ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਅੱਜ ਸ. ਰਣਜੀਤ ਸਿੰਘ ਢਿਲੋਂ ਵਿਧਾਇਕ ਨੇ ਬਾਬਾ ਨਾਮਦੇਵ ਭਵਨ ਵਿਜੇ ਨਗਰ ਲੁਧਿਆਣਾ ਵਿਖੇ ਕੀਤਾ। ਸਕੱਤਰ ਦਵਿੰਦਰ ਸਿੰਘ ਸੇਖਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਹਰਨੇਕ ਸਿੰਘ ਢਿਲੋਂ ਨੇ ਸੁਸਾਇਟੀ ਵੱਲੋਂ ਕੀਤੇ ਉਦਮ ਦੀ ਸ਼ਲਾਘਾ ਕੀਤੀ। ਸ. ਰਣਜੀਤ ਸਿੰਘ ਢਿਲੋਂ ਨੇ ਮੁਢਲੀਆਂ ਸਿਹਤ ਸੇਵਾਵਾਂ ਲਈ ਡਿਸਪੈਂਸਰੀਆਂ ਦੇ ਮਹੱਤਵ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਭਾਵੇਂ ਨਾਮਦੇਵ ਸੁਸਾਇਟੀ ਸ਼ਲਾਘਾ ਯੋਗ ਕੰਮ ਕਰ ਰਹੀ ਹੈ ਪਰ ਮੈਂ ਉਮੀਦ ਕਰਦਾ ਹਾਂ ਕਿ ਇਹ ਭਵਿਖ ਵਿਚ ਹੋਰ ਵੀ ਉਦਮ ਕਰਦੀ ਰਹੇਗੀ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਬਲਵੀਰ ਸਿੰਘ ਰਖਰਾ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਮੁਖ ਮਹਿਮਾਨ ਨੂੰ ਸਿਰੋਪਾਉ ਅਤੇ ਯਾਦ ਨਿਸ਼ਾਨੀ ਨਾਲ ਸਨਮਾਨਤ ਕੀਤ। ਸਟੇਜ ਦੀ ਕਾਰਵਾਈ ਹਰਪ੍ਰੀਤ ਰਾਣਾ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵ ਸ੍ਰੀ ਹਰਬੰਸ ਥਿਆਲੀਆ, ਪਰੇਮ ਸਿੰਘ, ਪਰੇਮ ਰਿਸ਼ੀ, ਜਰਨੈਲ ਸਿੰਘ, ਹਰੀਸ਼ ਕੁਮਾਰ ਆਦਿ ਵੀ ਹਾਜਰ ਸਨ।
No comments:
Post a Comment