Oct 27, 2016

ਬਾਬਾ ਨਾਮਦੇਵ ਜੀ ਦਾ 746ਵਾਂ ਜਨਮ ਉਤਸਵ ਮਨਾਇਆ

ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਲੁਧਿਆਣਾ ਵੱਲੋਂ ਬਾਬਾ ਨਾਮਦੇਵ ਜੀ ਦਾ  746ਵਾਂ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਬਾਬਾ ਨਾਮਦੇਵ ਭਵਨ ਸ਼ਿਵਪੁਰੀ ਵਿਖੇ ਮਨਾਇਆ ਗਿਆ। ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਆਖੰਡ ਪਾਠ ਦੇ ਭੋਗ ਉਪਰੰਤ ਬੀਬੀ ਜਗਜੀਤ ਕੌਰ ਅਤੇ ਭਾਈ ਸਰੂਪ ਸਿੰਘ ਸਰੂਪ ਦੇ ਰਾਗੀ ਜਥਿਆਂ ਵੱਲੋਂ ਮਨਮੋਹਕ ਕੀਰਤਨ ਕੀਤਾ ਗਿਆ।ਭਾਰੀ ਗਿਣਤੀ ਵਿਚ ਇਕੱਠੀਆਂ ਹੋਈਆਂ ਇਲਾਕੇ ਦੀਆ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕੌਂਸਲਰ ਸ੍ਰੀ ਹੰਸ ਰਾਜ ਜੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਬਾਬਾ ਜੀ ਜਨਮ ਦਿਨ ਮਨਾ ਕੇ ਇਲਾਕਾ ਵਾਸੀਆਂ ਨੂੰ ਸਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਵਿਧਾਇਕ ਸ੍ਰੀ ਪਰਵੀਨ ਬਾਂਸਲ ਜੀ ਨੇ ਬਾਬਾ ਜੀ ਨਾਲ ਸੰਬੰਧਿਤ ਸਾਖੀਆਂ ਨਾਲ ਸੰਗਤਾਂ ਦੀ ਸਾਂਝ ਪੁਆਈ। ਪ੍ਰਧਾਨ ਬਲਵੀਰ ਸਿੰਘ ਅਤੇ ਅਵਤਾਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਉ ਭੇਟ ਕੀਤੇ। ਸਟੇਜ ਦੀ ਕਾਰਵਾਈ ਸ. ਅਮਰ ਸਿੰਘ ਕੈਂਥ ਨੇ ਨਿਭਾਈ।


No comments:

Post a Comment