ਮੁਕਤਸਰ ਸਾਹਿਬ ਵਿਚ ਆਲ ਇੰਡੀਆ ਟਾਂਕ ਕਸ਼ਤਰੀਆ ਸਭਾ ਵਲੋਂ ਹੋਏ 19ਵੇਂ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਸੁਸਾਇਟੀ ਮੈਂਬਰ ਸ. ਬਲਵੀਰ ਸਿੰਘ ਰਖਰਾ ਦੀ ਅਗਵਾਈ ਵਿਚ ਗਏ। ਇਜਲਾਸ ਵਿਚ ਸ. ਨਿਰੰਜਨ ਸਿੰਘ ਰਖਰਾ ਨੂੰ ਤਿੰਨ ਸਾਲ ਲਈ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸੁਸਾਇਟੀ ਮੈਂਬਰਾਂ ਵੱਲੋਂ ਸ. ਰਖਰਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਤਸਰ ਜਾਣ ਵਾਲੇ ਗਰੁਪ ਵਿਚ ਸਰਵ ਸ੍ਰੀ ਬਲਵੀਰ ਸਿੰਘ, ਜਰਨੈਲ ਸਿੰਘ ਮਘੇੜਾ, ਦਵਿੰਦਰ ਸਿੰਘ, ਅਵਤਾਰ ਸਿੰਘ ਕੰਬੋਜ ਅਤੇ ਗੁਰਦੀਪ ਸਿੰਘ ਸ਼ਾਮਲ ਸਨ।
No comments:
Post a Comment