Feb 25, 2018

ਸਾਲਾਨਾ ਤਿੰਨ ਦਿਨਾ ਕੀਰਤਨ ਦਰਬਾਰ

ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵੱਲੋਂ ਸੇਖੇਵਾਲ ਰੋਡ ਸਰਦਾਰ ਨਗਰ ਵਿਖੇ ਆਯੋਜਤ ੨੫ਵੇਂ ਸਾਲਾਨਾ ਤਿੰਨ ਦਿਨਾ ਕੀਰਤਨ ਦਰਬਾਰ ਦੇ ਅੰਤਲੇ ਦਿਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਮਨਮੋਹਨ ਸਿੰਘ ਜੀ ਪਟਿਆਲਾ  ਵਾਲਿਆਂ ਨੇ ਭਗਤ ਨਾਮਦੇਵ ਜੀ ਦੇ ਜੀਵਨ ਕਰਮ ਵਿਚੋਂ ਉਦਾਹਰਣਾਂ ਦਿੰਦੇ ਹੋਏ ਮਨੁਖ ਨੂੰ ਆਪਣੇ ਜੀਵਨ ਵਿਚ ਕਰਮ ਅਤੇ ਭਗਤੀ ਵਿਚ ਤਾਲਮੇਲ ਪੈਦਾ ਕਰਨ ਦੀ ਨਸੀਹਤ ਦਿਤੀ। ਸੁਸਾਇਟੀ ਵੱਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ। ਸਵੇਰੇ ੯ ਵਜੇ ਤੋਂ ੩ ਵਜੇ ਤੱਕ ਚੱਲੇ ਕੀਰਤਨ ਦਰਬਾਰ ਵਿਚ ਭਾਈ ਗੁਰਵਿੰਦਰ ਸਿੰਘ ਟੋਨੀ ਵੀਰ ਜੀ ਲੁਧਿਆਣੇ ਵਾਲੇ, ਬੀਬੀ ਦਲੇਰ ਕੌਰ ਖਾਲਸਾ ਸਵੱਦੀ ਖੁਰਦ ਵਾਲੇ, ਸਮਾਣੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾਂ ਜੀ ਵਾਲਿਆਂ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸਭਾ ਦੇ ਪ੍ਰਧਾਨ ਸ. ਬਲਵੀਰ ਸਿੰਘ ਵੱਲੋਂ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਸਕੱਤਰ ਅਵਤਾਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਜਗਜੀਤ ਸਿੰਘ ਗੁਰਮ ਨੇ ਨਿਭਾਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।

PHOTOS

No comments:

Post a Comment