ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵੱਲੋਂ ੨੬ਵਾਂ ਤਿੰਨ ਦਿਨਾ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆਂ ਨੇ ਤਿੰਨ ਦਿਨਾਂ ਦੇ ਦੀਵਾਨਾਂ ਵਿਚ ਹਾਜ਼ਰੀ ਭਰੀ। ਸੁਸਾਇਟੀ ਵੱਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀਡ਼ ਸੀ। ਸਵੇਰੇ ੯ ਵਜੇ ਤੋਂ ੩ ਵਜੇ ਤੱਕ ਚੱਲੇ ਕੀਰਤਨ ਦਰਬਾਰ ਵਿਚ ਭਾਈ ਅਮਰਜੀਤ ਸਿੰਘ ਲੁਧਆਣੇ ਵਾਲੇ, ਭਾਈ ਕੁਲਦੀਪ ਸਿੰਘ ਕਾਨਪੁਰ ਵਾਲੇ, ਭਾਈ ਹਰਪ੍ਰੀਤ ਸਿੰਘ ਖਾਲਸਾ, ਬੀਬੀ ਅਮਨਦੀਪ ਕੌਰ ਖਾਲਸਾ, ਭਾਈ ਗੁਰਵੰਦਰ ਸਿੰਘ ਟੋਨੀ ਜੀ, ਖਾਲਸਾ ਗੁਰਮਤ ਸੰਗੀਤ ਅਕਾਡਮੀ ਅਤੇ ਉਸਤਾਦ ਸ਼ਮਸ਼ਾਦ ਅਲੀ ਜੀ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸਭਾ ਦੇ ਪ੍ਰਧਾਨ ਸ. ਬਲਵੀਰ ਸਿੰਘ ਅਤੇ ਚੇਅਰਮੈਨ ਸ. ਪਵਿੱਤਰ ਸਿੰਘ ਵੱਲੋਂ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਆ।
First Day Movie
Watch Movies
https://www.facebook.com/bnssociety/videos/1903706279757460/
https://www.facebook.com/bnssociety/videos/1906993372762084/
ਹੋਰ ਮੂਵੀਜ਼ ਦੇਖਣ ਲਈ ਸਾਡੇ ਫੇਸਬੁੱਕ ਪੇਜ - ਬਾਬਾ ਨਾਮਦੇਵ ਸੇਵਕ ਸੁਸਾਇਟੀ-- ਨੂੰ ਦੇਖੋ
No comments:
Post a Comment