Nov 3, 2019

ਸੁਸਾਇਟੀ ਦੇ ਅਹੁਦੇਦਾਰਾਂ ਦਾ ਕੁਰਕੁਸ਼ੇਤਰ ਵਿਚ ਸਨਮਾਨ

ਸੰਤ  ਸ਼ਿਰੋਮਣੀ ਨਾਮਦੇਵ ਛੀਂਬਾ ਸਮਾਜ , ਕੁਰਕੁਛੇਤਰ ਵੱਲੋਂ ਨਾਮਦੇਵ ਮੰਦਰ ਵਿਚ ਭਗਤ ਨਾਮਦੇਵ ਜੀ ਦਾ ਜਨਮ ਦਿਨ ਅਤੇ ਮੰਦਰ ਦੀ ਰਜਤ ਜਿਅੰਤੀ ਮਨਾਈ ਗਈ ਜਿਸ ਦਾ ਨੀਂਹ ਪੱਥਰ ਬਾਬਾ ਨਾਮਦੇਵ ਸੇਵਕ ਸੁਸਾਇਟੀ ਦੇ ਪ੍ਰਧਾਨ ਬਲਵੀਰ ਸਿੰਘ ਰਖਰਾ ਦੁਆਰਾ ਰਖਿਆ ਗਿਆ ਸੀ। ਛੀਂਬਾ ਸਮਾਜ ਕੁਰਕੁਸ਼ੇਤਰ ਦੇ ਅਹੁਦੇਦਾਰਾਂ ਵੱਲੋਂ ਵੱਡੀ ਪੱਧਰ ਤੇ ਇਕ ਸਨਮਾਨ ਸਮਾਗਮ ਰੱਖਿਆ ਗਿਆ ਜਿਸ ਵਿਚ ਪੂਰੇ ਭਾਰਤ ਭਰ ਤੋਂ ਸੰਗਤ ਸ਼ਾਮਲ ਹੋਈ। ਖਾਸ ਤੌਰ ਤੇ ਸੰਤ ਨਾਮਦੇਵ ਜੀ ਦੀ 16ਵੀਂ ਪੀੜ੍ਹੀ ਦੇ ਵੰਸ਼ਜ ਸ੍ਰੀ ਕਿ੍ਰਸ਼ਨ ਦਾਸ ਜੀ ਬੁਵਾ ਅਤੇ ਮਾਤਾ ਕਿਸ਼ੋਰੀ ਜੀ ਵੀ ਹਾਜਰ ਸਨ। ਇਸ ਮੌਕੇ ਤੀਹ ਦੇ ਕਰੀਬ ਸੰਸਥਾਵਾਂ ਅਤੇ ਸਖਸ਼ੀਅਤਾਂ ਜੋ ਸਮਾਜ ਲਈ ਬੇ ਜੋੜ ਕੰਮ ਕਰ ਰਹੇ ਹਨ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਸਨਮਾਨ ਦੇਣ ਲਈ ਸੁਸਾਇਟੀ ਪ੍ਰਧਾਨ ਨੂੰ ਵੀ ਸੱਦਾ ਮਿਲਿਆ। ਪ੍ਰਧਾਨ ਜੀ ਦੀ ਆਗਿਆ ਨਾਲ ਸੁਸਾਇਟੀ ਦੇ ਖਜਾਨਚੀ ਸ. ਜਰਨੈਲ ਸਿੰਘ ਮਘੇੜਾ, ਸਕੱਤਰ ਦਵਿੰਦਰ ਸਿੰਘ ਸੇਖਾ ਅਤੇ ਬਲਵੀਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਣ ਉਨ੍ਹਾਂ ਦੇ ਸਪੁੱਤਰ ਸ. ਵਿਕਰਮਜੀਤ ਸਿੰਘ ਨੇ ਕੁਰਕੁਛੇਤਰ ਸਮਾਗਮ ਵਿਚ ਭਾਗ ਲਿਆ। ਛੀਂਬਾ ਸਮਾਜ ਵੱਲੋਂ ਸੁਸਾਇਟੀ ਅਹੁਦੇਦਾਰਾਂ ਨੂੰ ਸਿਰੋਪਾਉ ਅਤੇ ਸਨਮਾਨ ਨਿਸ਼ਾਨੀਆਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਕਰਮਜੀਤ ਸਿੰਘ ਨੇ ਆਪਣੇ ਅਤੇ ਆਪਣੇ ਪਿਤਾ ਬਲਵੀਰ ਸਿੰਘ ਰਖਰਾ ਵੱਲੋ ਕੁਰਕੁਸ਼ੇਤਰ ਦੀ ਨਾਮਦੇਵ ਬਰਾਦਰੀ ਦਾ ਧੰਨਵਾਦ ਕੀਤਾ।

No comments:

Post a Comment