Jan 20, 2020

ਕਰਨੈਲ ਸਿੰਘ ਮਘੇੜਾ ਦੇ ਦਿਹਾਂਤ ਤੇ ਸ਼ੋਕ ਦਾ ਪ੍ਰਗਟਾਵਾ

ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਬਾਬਾ ਨਾਮਦੇਵ ਭਵਨ ਸ਼ਿਵਪੁਰੀ ਰੋਡ ਲੁਧਿਆਣਾ ਵਿਖੇ . ਬਲਬੀਰ ਸਿੰਘ ਰਖਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਸੁਸਾਇਟੀ ਦੇ ਸੀਨੀਅਰ ਮੈਂਬਰ . ਕਰਨੈਲ ਸਿੰਘ ਮਘੇੜਾ ਦੇ ਅਕਾਲ ਚਲਾਣੇ ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ . ਮਘੇੜਾ ਸੰਖੇਪ ਬਿਮਾਰੀ ਤੋਂ ਬਾਅਦ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ ਇਸ ਮੌਕੇ ਚੇਅਰਮੈਨ . ਪਵਿੱਤਰ ਸਿੰਘ ਨੇ ਕਰਨੈਲ ਸਿੰਘ ਦੇ ਜੀਵਨ ਬਾਰੇ ਦਸਦਿਆਂ ਕਿਹਾ ਕਿ ਉਹ ਇਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਸਨ ਪਰ ਆਪਣੀ ਮਿਹਨਤ ਅਤੇ ਸਿਆਣਪ ਨਾਲ ਇਕ ਕਾਮਯਾਬ ਵਪਾਰੀ ਬਣੇ ਉਨ੍ਹਾਂ ਨੇ ਆਪ ਤਾਂ ਸਫਲਤਾ ਹਾਸਲ ਕੀਤੀ ਹੀ ਨਾਲ ਹੀ ਆਪਣੇ ਭਰਾਵਾਂ ਨੂੰ ਵੀ ਪਿੰਡ ਤੋਂ ਲਿਆ ਕੇ ਸ਼ਹਿਰ ਵਿਚ ਸਥਾਪਤ ਕਰਨ ਵਿਚ ਸਹਾਇਤਾ ਕੀਤੀ ਸੁਸਾਇਟੀ ਦੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨਮਿਤ ਅੰਤਿਮ ਅਰਦਾਸ ਗੁਰਦਵਾਰਾ ਗਊਘਾਟ ਗਊਸ਼ਾਲਾ ਰੋਡ ਲੁਧਿਆਣਾ ਵਿਖੇ ੨੬ ਜਨਵਰੀ ਬਾਅਦ ਦੁਪਹਿਰ ਤੋਂ ਵਜੇ ਤਕ ਹੋਵੇਗੀ ਇਸ ਮੀਟਿੰਗ ਵਿਚ ਸਰਵ ਸ੍ਰੀ ਜਰਨੈਲ ਸਿੰਘ ਮਘੇੜਾ, ਪਰੇਮ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ ਹੈਪੀ, ਹਰਬੰਸ ਲਾਲ ਥਿਆਲੀਆ, ਪਰੇਮ ਰਿਸ਼ੀ, ਗੋਲਡੀ, ਨਰੇਸ਼ ਜੱਸਲ, ਤਰਸੇਮ ਕਾਲਾ ਆਦਿ ਹਾਜ਼ਰ ਸਨ

No comments:

Post a Comment