Apr 21, 2021

ਬਲਵੀਰ ਸਿੰਘ ਰਖਰਾ - ਜੋ ਹੈ ਤੋਂ ਸੀ ਹੋ ਗਏ

ਸ. ਬਲਵੀਰ ਸਿੰਘ ਰਖਰਾ
 ਸੁਸਾਇਟੀ ਦੇ ਪ੍ਰਧਾਨ ਸ. ਬਲਵੀਰ ਸਿੰਘ ਰਖਰਾ ਸੰਖੇਪ ਬਿਮਾਰੀ ਤੋਂ ਬਾਅਦ 18 ਅਪ੍ਰੈਲ ਦਿਨ ਐਤਵਾਰ ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ ਢੋਲੇਵਾਲ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਜਾਣ ਕਰ ਕੇ ਉਥੇ ਹਾਜਰ ਹਰ ਸਖਸ਼ ਦੀ ਅੱਖ ਨਮ ਸੀ। ਬਲਵੀਰ ਸਿੰਘ ਦਾ ਜਨਮ 1958 ਵਿਚ ਸ. ਸੁਰਜੀਤ ਸਿੰਘ ਰਖਰਾ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁਖੋਂ ਕਸਬਾ ਬਾਘਾ ਪੁਰਾਣਾ ਵਿਖੇ ਹੋਇਆ। ਆਪ ਨੇ ਸਕੂਲੀ ਵਿਦਿਆ ਸਰਗੋਧਾ ਹਾਈ ਸਕੂਲ ਤੋਂ ਅਤੇ ਕਾਲਜ ਵਿਦਿਆ ਜੀ ਜੀ ਐਨ ਖਾਲਸਾ ਕਾਲਜ ਤੋਂ ਪ੍ਰਾਪਤ ਕੀਤੀ।ਆਪ ਤਿੰਨ ਭਰਾਵਾਂ ਵਿਚੋਂ ਸਭ ਤੋਂ ਵਡੇ ਸਨ।ਆਪ ਦੇ ਪਿਤਾ ਜੀ ਬਿਜਨਸਮੈਨ ਸਨ ਅਤੇ ਹੌਜਰੀ ਦਾ ਕਾਰੋਬਾਰ ਕਰਦੇ ਸਨ। ਬਲਵੀਰ ਸਿੰਘ ਨੇ ਵੀ ਬਿਜਨਸ ਨੂੰ ਪਹਿਲ ਦਿੱਤੀ ਅਤੇ ਰੰਗਾਈ ਦਾ ਕੰਮ ਸਿੱਖ ਲਿਆ। ਸ਼ੁਰੂ ਵਿਚ ਉਸ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਹ ਆਪ ਹੀ ਕੁੰਡ ਵਿਚ ਵੜ ਕੇ ਮਾਲ ਨੂੰ ਧੁਲਾਈ ਕਰਦੇ ਅਤੇ ਆਪ ਹੀ ਰੰਗਾਈ। ਉਸ ਤੋਂ ਮਗਰੋਂ ਰੇਹੜੀ ਤੇ ਮਾਲ ਰੱਖ ਕੇ ਸਪਲਾਈ ਵੀ ਕਰਦੇ।ਸੱਤ ਅੱਠ ਸਾਲ ਦੀ ਸਖਤ ਮਿਹਨਤ ਤੋਂ ਮਗਰੋਂ ਆਪ ਦਾ ਕਾਰੋਬਾਰ ਤਰੱਕੀ ਕਰਨ ਲੱਗਾ ਅਤੇ ਉਹ ਸ਼ਹਿਰ ਦੇ ਨਾਮੀ ਉਦਯੋਗਪਤੀ ਬਣੇ।  ਕਾਰੋਬਾਰ ਸਥਾਪਤ ਹੋਣ ਤੋਂ ਬਾਅਦ ਉਹ ਆਰਥਿਕ ਤੌਰ ਤੇ ਖੁਸ਼ਹਾਲ ਹੋ ਗਏ। ਉਨ੍ਹਾਂ ਦਾ ਸੁਭਾਅ ਮਜਾਕੀਆ ਹੋਣ ਕਾਰਣ ਉਹ ਆਪਣੇ ਇਲਾਕੇ ਵਿਚ ਹਰਮਨ ਪਿਆਰੇ ਸਨ। ਉਹ ਸਾਲ ਵਿਚ ਇਕ ਵਾਰ ਬੱਸਾਂ ਟੂਰ ਤੇ ਲੈ ਕੇ ਜਾਂਦੇ। ਧਾਰਮਿਕ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ। ਉਨ੍ਹਾਂ ਦਾ ਵਿਆਹ ਸ੍ਰੀਮਤੀ ਪਰਮਿੰਦਰ  ਕੌਰ ਨਾਲ ਹੋਇਆ।ਉਹ ਪਿਛੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਪੁੱਤਰ ਵਿਕਰਮਜੀਤ ਸਿੰਘ, ਨੂੰਹ ਸੈਲੀ, ਧੀ ਪਰੀਤੀ, ਜਵਾਈ ਰੌਬਨ ਭੱਲਾ ਪੋਤਰੀ ਸਿਮਰ ਅਤੇ ਦੋਹਤਾ ਦੋਹਤੀ ਛਡ ਗਏ ਹਨ(

No comments:

Post a Comment