May 3, 2021

ਵਿਕਰਮਜੀਤ ਸਿੰਘ ਰਖਰਾ ਨੂੰ ਬਾਬਾ ਨਾਮਦੇਵ ਸੇਵਕ ਸੁਸਾਇਟੀ ਦਾ ਪ੍ਰਧਾਨ ਚੁਣਿਆ

 


ਲੁਧਿਆਣਾ -    ਬਾਬਾ ਨਾਮਦੇਵ ਸੇਵਕ ਸੁਸਾਇਟੀ ਦੀ ਮਾਸਿਕ ਇਕੱਤਰਤਾ ਹਰਬੰਸ ਲਾਲ ਥਿਆਲੀਆ ਦੀ ਪ੍ਰਧਾਨਗੀ ਹੇਠ ਨਵ ਭਾਰਤ ਡਾਇੰਗ ਵਿਖੇ ਹੋਈ। ਜਿਸ ਵਿਚ ਪ੍ਰਧਾਨ ਬਲਵੀਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਖਾਲੀ ਹੋਏ ਅਹੁਦੇ ਨੂੰ ਭਰਨ ਲਈ ਸ੍ਰੀ ਹਰਬੰਸ ਲਾਲ ਥਿਆਲੀਆ ਵੱਲੋਂ ਸ. ਵਿਕਰਮਜੀਤ ਸਿੰਘ ਰਖਰਾ ਦਾ ਨਾਂ ਪ੍ਰਧਾਨਗੀ ਦੇ ਅਹੁਦੇ ਲਈ ਤਜਵੀਜ ਕੀਤਾ। ਜਿਸ ਦੀ ਤਾਈਦ ਜਨਰਲ ਸਕੱਤਰ ਅਵਤਾਰ ਸਿੰਘ ਕੰਬੋਜ ਵੱਲੋਂ ਅਤੇ ਮਜੀਦ ਤਾਈਦ ਜਗਜੀਤ ਗੁਰਮ ਵੱਲੋਂ ਕੀਤੀ ਗਈ। ਉਪਰੰਤ ਹਾਜਰ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਬਿਕਰਮਜੀਤ ਸਿੰਘ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਪਰਵਾਨਗੀ ਦਿੱਤੀ ਗਈ। ਇਸ ਤੋਂ ਪਹਿਲਾਂ ਸਵਰਗਵਾਸੀ ਬਲਬੀਰ ਸਿੰਘ ਰਖਰਾ ਨੂੰ ਦੋ ਮਿੰਟ ਦਾ ਮੌਨ ਧਾਰਣ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਪ੍ਰਧਾਨ ਜੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਿਛਲੇ 29 ਸਾਲ ਤੋਂ ਚੱਲ ਰਹੀ ਸੁਸਾਇਟੀ ਨੂੰ ਹੋਰ ਬੁਲੰਦੀ ਵੱਲ ਲਿਜਾਣਗੇ।ਨਵੇਂ ਚੁਣੇ ਗਏ ਪ੍ਰਧਾਨ ਵਿਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੁਸਾਇਟੀ ਨੇ ਜੋ ਉਨਾਂ ਨੂੰ ਜਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸੁਸਾਇਟੀ ਦੀ ਬਿਹਤਰੀ ਲਈ ਤਨੋਂ ਮਨੋਂ ਕੰਮ ਕਰਨਗੇ। ਮੀਟਿੰਗ ਵਿਚ ਸਰਵ ਸ੍ਰੀ ਜਰਨੈਲ ਸਿੰਘ ਮਘੇੜਾ, ਪਰੇਮ ਸਿੰਘ, ਨਵਦੀਪ ਸਿੰਘ ਗੋਲਡੀ, ਕੁਲਦੀਪ ਸਿੰਘ ਲਾਲੀ ਵੀ ਹਾਜਰ ਸਨ।

No comments:

Post a Comment