ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿਃ) ਦੀ ਵਿਸ਼ੇਸ਼ ਇਕੱਤਰਤਾ ਨਵ ਭਾਰਤ ਡਾਇੰਗ ਵਿਖੇ ਸ. ਵਿਕਰਮਜੀਤ ਸਿੰਘ ਰਖਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ 31ਵਾਂ ਸਾਲਾਨਾ ਸਮਾਗਮ ਕਰਵਾਉਣ ਬਾਰੇ ਵਿਚਾਰ ਚਰਚਾ ਹੋਈ। ਇਹ ਸਮਾਗਮ 1 ਤੋਂ 3 ਮਾਰਚ ਤਕ ਮਨਾਏ ਜਾਣਗੇ। ਇਸ ਮੀਟਿੰਗ ਵਿਚ ਸਰਵ ਸ੍ਰੀ ਪਵਿੱਤਰ ਸਿੰਘ, ਹਰਬੰਸ ਥਿਆਲੀਆ, ਜਰਨੈਲ ਮਘੇੜਾ, ਅਵਤਾਰ ਸਿੰਘ ਕੰਬੋਜ, ਨਰੇਸ਼ ਜੱਸਲ, ਦਵਿੰਦਰ ਸਿੰਘ ਸੇਖਾ, ਪਰੇਮ ਸਿੰਘ ਬਹਿਲ, ਜਗਜੀਤ ਗੁਰਮ, ਪਰੇਮ ਰਿਸ਼ੀ ਅਤੇ ਨਵਦੀਪ ਜੱਸਲ ਸ਼ਾਮਲ ਹੋਏ।
No comments:
Post a Comment