ਲੁਧਿਆਣਾ- - ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵਲੋ 31ਵੇਂ ਕੀਰਤਨ ਦਰਬਾਰ ਦਾ ਆਯੋਜਨ 1 ਮਾਰਚ ਤੋਂ 3 ਮਾਰਚ ਤਕ ਕੀਤਾ ਗਿਆ। ਸੁਸਾਇਟੀ ਵਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ। ਸਵੇਰੇ 9 ਵਜੇ ਤੋਂ 3 ਵਜੇ ਤਕ ਚਲੇ ਕੀਰਤਨ ਦਰਬਾਰ ਵਿਚ ਪੰਥ ਪ੍ਰਸਿਧ ਕੀਰਤਨੀ ਜਥੇ ਭਾਈ ਸਿਮਰਜੀਤ ਸਿੰਘ ਜੀ ਲੁਧਿਆਣਾ ਵਾਲੇ,ਭਾਈ ਗੁਰਸੇਵਕ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ,ਭਾਈ ਧਰਮਵੀਰ ਸਿੰਘ ਘੁੰਘਰਾਣੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਨੀ ਨਾਲ ਜੋੜਿਆ। ਸਭਾ ਦੇ ਪ੍ਰਧਾਨ ਵਿਕਰਮਜੀਤ ਸਿੰਘ ਰਖਰਾ ਨੇ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਜਨ. ਸਕਤਰ ਅਵਤਾਰ ਸਿੰਘ ਕੰਬੋਜ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਗਜੀਤ ਸਿੰਘ ਜੁਰਮ ਨੇ ਨਿਭਾਈ [ ਗੁਰੂ ਕਾ ਲੰਗਰ ਅਤੁਟ ਵਰਤਿਆ।
No comments:
Post a Comment