Feb 28, 2026

33rd annual function




ਲੁਧਿਆਣਾ-     - ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵਲੋ 33ਵੇਂ  ਕੀਰਤਨ ਦਰਬਾਰ  ਦਾ ਆਯੋਜਨ 27 ਫਰਵਰੀ ਤੋਂ 1 ਮਾਰਚ ਤਕ ਕੀਤਾ ਗਿਆ। ਸੁਸਾਇਟੀ ਵਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀੜ ਸੀ। ਸਵੇਰੇ 9 ਵਜੇ ਤੋਂ 3 ਵਜੇ ਤਕ ਚਲੇ ਕੀਰਤਨ ਦਰਬਾਰ ਵਿਚ ਪੰਥ ਪ੍ਰਸਿਧ ਕੀਰਤਨੀ ਜਥੇ ਭਾਈ ਅਮਨਦੀਪ ਸਿੰਘ ਜੀ ਲੁਧਿਆਣਾ ਵਾਲੇ,ਭਾਈ ਗੁਰਸੇਵਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ,ਭਾਈ ਮਨਵੀਰ ਸਿੰਘ ਜੀ ਭੁੱਚੋ  ਵਾਲਿਆਂ ਨੇ ਸੰਗਤਾਂ ਨੂੰ ਗੁਰਬਾਨੀ ਨਾਲ ਜੋੜਿਆ। ਸਭਾ ਦੇ ਪ੍ਰਧਾਨ ਵਿਕਰਮਜੀਤ ਸਿੰਘ ਰਖਰਾ ਅਤੇ ਚੇਅਰਮੈਨ ਪਵਿੱਤਰ ਸਿੰਘ ਨੇ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਅੰਤ ਤੇ ਸਭਾ ਦੇ ਜਨ. ਸਕਤਰ ਅਵਤਾਰ ਸਿੰਘ ਕੰਬੋਜ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਗਜੀਤ ਸਿੰਘ ਜੁਰਮ ਨੇ ਨਿਭਾਈ । ਗੁਰੂ ਕਾ ਲੰਗਰ ਅਤੁਟ ਵਰਤਿਆ।


Movie
https://www.youtube.com/live/rSujilpc-bE?si=TApcM6uEqDIFIGK3


full movie


No comments:

Post a Comment