ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਰੋਡ ਲੁਧਿਆਣਾ ਵੱਲੋਂ ਬਾਬਾ ਨਾਮਦੇਵ ਜੀ ਦਾ 745ਵਾਂ ਜਨਮ ਦਿਨ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਨਾਮਦੇਵ ਭਵਨ ਵਿਜੇ ਨਗਰ ਵਿਖੇ ਮਨਾਏ ਗਏ ਜਨਮ ਦਿਨ ਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ ਜਥਿਆਂ ਨੇ ਮਨਮੋਹਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਅਮਰੀਕ ਸਿੰਘ ਖਾਲਸਾ ਨੇ ਕੀਰਤਨ ਅਤੇ ਗਿਆਨੀ ਹਰਜੀਤ ਸਿੰਘ ਨੇ ਕਥਾ ਕੀਤੀ। ਉਪਰੰਤ ਭਾਈ ਭੁਪਿੰਦਰ ਸਿੰਘ ਜੀ ਢੱਕੀ ਸਾਹਿਬ ਖਾਸੀ ਕਲਾਂ ਵਾਲਿਆਂ ਨੇ ਦੀਵਾਨ ਸਜਾਏ। ਭਾਈ ਸਾਹਿਬ ਨੇ ਬਾਬਾ ਨਾਮਦੇਵ ਜੀ ਦੁਆਰਾ ਰਚਿਤ ਸ਼ਬਦ ਨੂੰ ਅਧਾਰ ਬਣਾ ਕੇ ਭਗਤ ਪ੍ਰਲਾਹਦ ਦੀ ਭਗਤੀ ਅਤੇ ਹਰਨਾਖਸ਼ ਦੀ ਹੰਕਾਰੀ ਸਖਸ਼ੀਅਤ ਦੀ ਵਿਆਖਿਆ ਨਾਲ ਸੰਗਤਾਂ ਨੂੰ ਉਨਾਂ੍ਹ ਦੇ ਜੀਵਨ ਤੋਂ ਸੇਧ ਲੈਣ ਦੀ ਨਸੀਹਤ ਕੀਤੀ।ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
No comments:
Post a Comment