ਲੁਧਿਆਣਾ - ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਲੁਧਿਆਣਾ ਵੱਲੋਂ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਤਰੀ ਭਾਰਤ ਦੀਆਂ ਨਾਮਦੇਵ ਸਭਾਵਾਂ ਨੇ ਸ਼ਮੂਲੀਅਤ ਕੀਤੀ। ਇਸ ਵਿਚ ਪ੍ਰਮੁਖ ਤੌਰ ਤੇ ਧੂਰੀ ਤੋਂ ਜਸਪਾਲ ਸਿੰਘ, ਚੰਡੀਗੜੂ ਤੋਂ ਭੁਪਿੰਦਰ ਸਿੰਘ, ਮਹਿਤਪੁਰ ਤੋਂ ਦਰਸ਼ਨ ਸਿੰਘ, ਮੋਗਾ ਤੋਂ ਕੁਲਦੀਪ ਸਿੰਘ, ਘੁਮਾਣ ਤੋਂ ਕਸ਼ਮੀਰ ਸਿੰਘ, ਭਵਾਨੀਗੜ੍ਹ ਤੋਂ ਗੁਰਚਰਨ ਸਿੰਘ, ਨੂਰ ਮਹਿਲ ਤੋਂ ਦਰਸ਼ਨ ਸਿੰਘ, ਅਹਿਮਦਗੜ੍ਹ ਤੋਂ ਜਸਵੰਤ ਸਿੰਘ, ਨਕੋਦਰ ਤੋਂ ਬੇਅੰਤ ਸਿੰਘ, ਮੁਕਤਸਰ ਸਾਹਿਬ ਤੋਂ ਨਿਰੰਜਨ ਸਿੰਘ , ਸ਼ਾਹਬਾਦ ਤੋਂ ਅਮਰ ਨਾਥ ਜੀ, ਬਰਨਾਲਾ ਤੋਂ ਜੋਗਿੰਦਰ ਸਿੰਘ, ਬਠਿੰਡਾ ਤੋਂ ਮੇਜਰ ਸਿੰਘ, ਮਾਨਸਾ ਤੋਂ ਜਸਬੀਰ ਸਿੰਘ, ਸੰਗਰੂਰ ਤੋਂ ਸੁਖਦੇਵ ਸਿੰਘ, ਅੰਮ੍ਰਿਤਸਰ ਤੋਂ ਗੁਰਦੀਪ ਸਿੰਘ, ਚਮਕੌਰ ਸਾਹਿਬ ਤੋਂ ਕੁਲਵੰਤ ਸਿੰਘ, ਚੰਡੀਗੜ੍ਹ ਤੋਂ aਮ ਪ੍ਰਕਾਸ਼, ਊਨਾ ਤੋਂ ਸੁਰਿੰਦਰ ਕੁਮਾਰ, ਫਿਰੋਜਪੁਰ ਤੋਂ ਰਜਿੰਦਰ ਸਿੰਘ, ਘੁਮਾਣ ਤੋਂ ਸੁਖਜਿੰਦਰ ਸਿੰਘ, ਸੰਗਤ (ਬਠਿੰਡਾ) ਤੋਂ ਦਰਸ਼ਨ ਸਿੰਘ, ਸ਼ਾਹਕੋਟ ਤੋਂ ਜਸਵੀਰ ਲਾਲ, ਲੁਧਿਆਣਾ ਤੋਂ ਸਤਨਾਮ ਸਿੰਘ ਅਤੇ ਸ਼ਾਹਕੋਟ ਤੋਂ ਕੁਲਦੀਪ ਸਿੰਘ ਆਪਣੇ ਸੁਸਾਇਟੀ ਮੈਂਬਰਾਂ ਨਾਲ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸੰਗਤਾਂ ਦਾ ਸਵਾਗਤ ਕਰਦਿਆਂ ਸੁਸਾਇਟੀ ਦੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਦਸਿਆ ਕਿ ਇਹ ਇਕੱਠ ਬਾਬਾ ਨਾਮਦੇਵ ਜੀ ਦੇ ੭੫੦ਵੇਂ ਜਨਮ ਦਿਨ ਨੂੰ ਵਡੀ ਪੱਧਰ ਤੇ ਮਨਾਉਣ ਦੀ ਯੋਜਨਾ ਉਲੀਕਣ ਲਈ ਕੀਤਾ ਗਿਆ ਹੈ। ਉਨ੍ਹਾਂ ਭਾਰੀ ਬਰਸਾਤ ਦੇ ਬਾਵਜੂਦ ਪੰਜਾਬ, ਹਿਮਾਚਲ, ਰਾਜਸਥਾਨ, ਹਰਿਆਣਾ ਅਤੇ ਚੰਡੀਗੜ੍ਹ ਤੋਂ ਭਾਰੀ ਗਿਣਤੀ ਵਿਚ ਪਹੁੰਚੀ ਸੰਗਤ ਨੂੰ ਜੀ ਆਇਆਂ ਕਿਹਾ। ਮੀਟਿੰਗ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਭਗਤ ਨਾਮਦੇਵ ਜੀ ਦਾ ੭੫੦ ਸਾਲਾ ਜਨਮ ਦਿਨ ੨੬ ਅਕਤੂਬਰ ੨੦੨੦ ਨੂੰ ਤਿੰਨ ਦਿਨ ਲਈ ਘੁਮਾਣ ਵਿਖੇ ਮਨਾਇਆ ਜਾਵੇਗਾ। ਇਸ ਮੰਤਵ ਲਈ ਪੱਚੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਸਾਰੇ ਸਮਾਗਮਾਂ ਦੀ ਰੂਪ ਰੇਖਾ ਉਲੀਕੇਗੀ।
ਇਕੱਠ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਨਾਮਦੇਵ ਬਰਾਦਰੀ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਸੂਬਿਆਂ ਵਿਚ ਵੀ ਭਾਰੀ ਗਿਣਤੀ ਵਿਚ ਵਸਦੀ ਹੈ। ਸਾਨੂੰ ਉਨ੍ਹਾਂ ਨਾਲ ਵੀ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੁਕਤਸਰ ਸਾਹਿਬ ਤੋਂ ਆਏ ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਸ. ਨਿਰੰਜਨ ਸਿੰਘ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਗੁਰੂ ਨਾਨਕ ਦੇਵ ਜੀ ਦਾ ਸਾਢੇ ਪੰਜ ਸੌ ਸਾਲਾ ਅਤੇ ਭਗਤ ਨਾਮਦੇਵ ਜੀ ਦਾ ਸਾਢੇ ਸੱਤ ਸੌ ਸਾਲਾ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਾਮਦੇਵ ਜੀ ਦੀ ਜਨਮ ਸ਼ਤਾਬਦੀ ਮਨਾਉਣ ਲਈ ਰਾਜ ਸਰਕਾਰ ਸ਼ਰੋਮਣੀ ਕਮੇਟੀ ਅਤੇ ਹੋਰ ਸੰਪਰਦਾਵਾਂ ਨਾਲ ਵੀ ਤਾਲ ਮੇਲ ਕਰਾਂਗੇ ਤਾਂ ਜੋ ਇਹ ਜਨਮ ਦਿਹਾੜਾ ਯਾਦਗਾਰੀ ਹੋ ਨਿਬੜੇ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਬਲਵੀਰ ਸਿੰਘ ਰਖਰਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ ਅਗਲੀ ਇਕੱਤਰਤਾ ੨੫ ਅਗਸਤ ਨੂੰ ਘੁਮਾਣ ਵਿਖੇ ਹੋਵੇਗੀ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਜੀਤ ਸਿੰਘ ਗੁਰਮ ਨੇ ਬਾ-ਖੂਬੀ ਨਿਭਾਈ। ਇਸ ਇਕੱਠ ਵਿਚ ਸੁਸਾਇਟੀ ਵੱਲੋਂ ਸਰਵ ਸ੍ਰੀ ਨਰੇਸ਼ ਜੱਸਲ, ਹਰਬੰਸ ਥਿਆਲੀਆ, ਪਰੇਮ ਸਿੰਘ, ਜਰਨੈਲ ਸਿੰਘ, ਪਰੇਮ ਰਿਸ਼ੀ, ਕੁਲਦੀਪ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਗੋਪੀ, ਹਰੀਸ਼ ਤਨੇਜਾ,ਰੇਸ਼ਮ ਸਿੰਘ, ਤਰਸੇਮ ਸਿੰਘ ਕਾਲਾ, ਜਗਦੀਪ ਸਿੰਘ, ਬਲਕਾਰ ਮਘੇੜਾ, ਅਵਤਾਰ ਸਿੰਘ ਕੰਬੋਜ , ਡਾ. ਪ੍ਰਿਤਪਾਲ ਸਿੰਘ , ਸ਼ਮਿੰਦਰ ਸਿੰਘ ਸ਼ਮੀ ਅਤੇ ਕੁਲਦੀਪ ਸਿੰਘ ਲਾਲੀ ਆਦਿ ਮੌਜੂਦ ਸਨ।
/